dcsimg

ਜਿਰਾਫ਼ ( Punjabi )

provided by wikipedia emerging languages

ਜਿਰਾਫ਼ ਜਾਂ ਜਰਾਫ਼ (ਜਿਰਾਫ਼ਾ ਕਮੇਲੋਪਾਰਡੇਲਿਸ) ਅਫ਼ਰੀਕਾ ਦੇ ਜੰਗਲਾਂ ਵਿੱਚ ਪਾਇਆ ਜਾਣ ਵਾਲਾ ਇੱਕ ਸ਼ਾਕਾਹਾਰੀ ਪਸੂ ਹੈ। ਇਹ ਸਾਰੇ ਥਲੀ ਪਸ਼ੁਆਂ ਵਿੱਚ ਸਭ ਤੋਂ ਉੱਚਾ ਹੁੰਦਾ ਹੈ ਅਤੇ ਜੁਗਾਲੀ ਕਰਨ ਵਾਲਾ ਸਭ ਤੋਂ ਵੱਡਾ ਜੀਵ ਹੈ। ਇਸ ਦਾ ਵਿਗਿਆਨਕ ਨਾਮ ਊਠ ਵਰਗੇ ਮੂੰਹ ਅਤੇ ਤੇਂਦੁਏ ਵਰਗੀ ਤਵਚਾ ਦੇ ਕਾਰਨ ਪਿਆ ਹੈ। ਜਿਰਾਫ ਆਪਣੀ ਲੰਮੀ ਗਰਦਨ ਅਤੇ ਲੰਮੀਆਂ ਟੰਗਾਂ ਅਤੇ ਆਪਣੇ ਵਿਸ਼ੇਸ਼ ਸਿੰਗਾਂ ਲਈ ਵੀ ਜਾਣਿਆ ਜਾਂਦਾ ਹੈ। ਇਹ ਔਸਤਨ 5-6 ਮੀ ਉੱਚਾ ਹੁੰਦਾ ਹੈ ਅਤੇ ਨਰ ਦਾ ਔਸਤਨ ਭਾਰ 1,200 ਕਿ ਅਤੇ ਮਾਦਾ ਦਾ 830 ਕਿ ਗ ਹੁੰਦਾ ਹੈ। ਇਹ ਜਿਰਾਫਿਡੇ ਪਰਵਾਰ ਦਾ ਹੈ ਅਤੇ ਇਸ ਦਾ ਸਭਤੋਂ ਨਜ਼ਦੀਕੀ ਰਿਸ਼ਤੇਦਾਰ ਇਸ ਕੁਲ ਦਾ ਅਫਰੀਕਾ ਵਿੱਚ ਪਾਇਆ ਜਾਣ ਵਾਲਾ ਓਕਾਪੀ ਨਾਮਕ ਪ੍ਰਾਣੀ ਹੈ। ਇਸ ਦੀ ਨੌਂ ਪ੍ਰਜਾਤੀਆਂ ਹਨ ਜੋ ਕਿ ਸਰੂਪ, ਰੰਗ, ਤਵਚਾ ਦੇ ਧੱਬਿਆਂ ਅਤੇ ਪਾਏ ਜਾਣ ਵਾਲੇ ਖੇਤਰਾਂ ਪੱਖੋਂ ਇੱਕ ਦੂਜੇ ਨਾਲੋਂ ਭਿੰਨ ਹਨ। ਜਿਰਾਫ ਅਫਰੀਕਾ ਦੇ ਉੱਤਰ ਵਿੱਚ ਚੈਡ ਤੋਂ ਦੱਖਣ ਵਿੱਚ ਦੱਖਣ ਅਫਰੀਕਾ ਅਤੇ ਪੱਛਮ ਵਿੱਚ ਨਾਇਜਰ ਤੋਂ ਪੂਰਬ ਵਿੱਚ ਸੋਮਾਲੀਆ ਤੱਕ ਪਾਇਆ ਜਾਂਦਾ ਹੈ। ਅਮੂਮਨ ਜਿਰਾਫ ਖੁੱਲੇ ਮੈਦਾਨਾਂ ਅਤੇ ਛਿਤਰੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਜਿਰਾਫ ਉਹਨਾਂ ਸਥਾਨਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਜਿੱਥੇ ਲੋੜੀਂਦੀ ਮਾਤਰਾ ਵਿੱਚ ਬਬੂਲ ਜਾਂ ਕਿੱਕਰ ਦੇ ਦਰਖਤ ਹੋਣ ਕਿਉਂਕਿ ਇਹਨਾਂ ਦੀ ਲੁੰਗ ਜਿਰਾਫ ਦਾ ਪ੍ਰਮੁੱਖ ਖਾਣਾ ਹੈ। ਆਪਣੀ ਲੰਮੀ ਗਰਦਨ ਦੇ ਕਾਰਨ ਇਨ੍ਹਾਂ ਨੂੰ ਉੱਚੇ ਰੁੱਖਾਂ ਤੋਂ ਪੱਤੇ ਖਾਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ। ਬਾਲਗ ਉਮਰੇ ਪਰਭਖਸ਼ੀਆਂ ਦਾ ਘੱਟ ਹੀ ਸ਼ਿਕਾਰ ਹੁੰਦੇ ਹਨ ਲੇਕਿਨ ਇਨ੍ਹਾਂ ਦੇ ਸ਼ਾਵਕਾਂ ਦਾ ਸ਼ਿਕਾਰ ਸ਼ੇਰ, ਤੇਂਦੁਏ, ਲਕੜਬੱਘੇ ਅਤੇ ਜੰਗਲੀ ਕੁੱਤੇ ਕਰਦੇ ਹਨ। ਆਮ ਤੌਰ ਉੱਤੇ ਜਿਰਾਫ ਕੁੱਝ ਸਮਾਂ ਲਈ ਇਕੱਠੇ ਹੁੰਦੇ ਹਨ ਅਤੇ ਕੁੱਝ ਘੰਟਿਆਂ ਦੇ ਬਾਦ ਆਪਣੀ ਆਪਣੀ ਡੰਡੀ ਫੜ ਲੈਂਦੇ ਹਨ। ਨਰ ਆਪਣਾ ਦਬਦਬਾ ਬਣਾਉਣ ਲਈ ਇੱਕ ਦੂਜੇ ਨਾਲ ਆਪਣੀਆਂ ਗਰਦਨਾਂ ਲੜਾਉਂਦੇ ਹਨ।

ਹਵਾਲੇ

  1. Grubb, P. (2005). "Giraffa camelopardalis". In Wilson, D. E.; Reeder, D-A. M. [http://www.google.com/books?id=JgAMbNSt8ikC&pg=PA672#v=onepage&q&f=false Mammal Species of the World: A Taxonomic and Geographic Reference] (3rd ed.). Johns Hopkins University Press. p. 672. ISBN 978-0-8018-8221-0. OCLC 62265494. External link in |title= (help)
  2. Fennessy, J.; Brown, D. (2008). Giraffa camelopardalis. 2008 IUCN Red List of Threatened Species. IUCN 2008. Retrieved on 2009-03-13.
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ